ਸਲੋਕ ॥
              
ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥
ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥
ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥
ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥
ਪਉੜੀ ॥
ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥
ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥
ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥
ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥
ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥    
(ਅੰਗ ੭੦੯)

[ਵਿਆਖਿਆ]
ਸਲੋਕ ॥
                                 
ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ ਤਾਂ ਪ੍ਰਭੂ ਮੇਹਰ ਕਰਦਾ ਹੈ,
ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ ।੧।
ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ,
(ਸਿਮਰਨ ਕੀਤਿਆਂ) ਉਹ ਪ੍ਰਭੂ ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ)
ਅੱਗ ਬੁੱਝ ਜਾਂਦੀ ਹੈ ।੨।
ਪਉੜੀ ॥
ਜਦੋਂ (ਜੀਵ ਉੱਤੇ) ਪ੍ਰਭੂ ਜੀ ਮੇਹਰਬਾਨ ਹੋਣ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ ।
ਇਕ ਪ੍ਰਭੂ ਨੂੰ ਸਿਮਰਿਆਂ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ, ਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ-ਧੂੜ
ਵਿਚ ਨ੍ਹਾਤਿਆਂ ਸਰੀਰ ਪਵਿਤ੍ਰ ਹੋ ਜਾਂਦੇ ਹਨ, (ਸੰਤਾਂ ਦੀ ਸੰਗਤਿ ਵਿਚ) ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ
ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ । ਅਜੇਹੇ ਮਨੁੱਖਾਂ ਦੀ ਸੰਗਤਿ ਵਿਚ ਉਹਨਾਂ ਦੇ ਪਰਵਾਰ ਦੇ ਲੋਕ
ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ ।੧੮।
(ਅੰਗ ੭੦੯)
੧੯ ਮਾਰ੍ਚ ੨੦੧੮
सलोक ॥
दइआ करणं दुख हरणं उचरणं नाम कीरतनह ॥
दइआल पुरख भगवानह नानक लिपत न माइआ ॥१॥
भाहि बलंदड़ी बुझि गई रखंदड़ो प्रभु आपि ॥
जिनि उपाई मेदनी नानक सो प्रभु जापि ॥२॥
पउड़ी ॥
जा प्रभ भए दइआल न बिआपै माइआ ॥
कोटि अघा गए नास हरि इकु धिआइआ ॥
निर्मल भए सरीर जन धूरी नाइआ ॥
मन तन भए संतोख पूरन प्रभु पाइआ ॥
तरे कुट्मब संगि लोग कुल सबाइआ ॥१८॥
(अंग ७०९)

[विआखिआ]
सलोक ॥
हे नानक! जे मनुख्ख दिआल सरब-विआपी भगवान दे नाम दी वडिआई करे तां प्रभू मेहर करदा है,
उस दे दुख्खां दा नास करदा है ते उह मनुख्ख माइआ दे मोह विच नहीं फसदा ।१।
हे नानक! जिस प्रभू ने सारी स्रिशटी रची है उस दा सिमरन कर,
(सिमरन कीतिआं) उह प्रभू आप जीव दा राखा बणदा है ते उस दे अँदर दी बलदी (त्रिसना दी)
अग्ग बुझ्झ जांदी है ।२।
पउड़ी ॥
जदों (जीव उत्ते) प्रभू जी मेहरबान होण तां माइआ ज़ोर नहीं पा सकदी ।
इक प्रभू नूँ सिमरिआं करोड़ां ही पाप नास हो जांदे हन, सिमरन करन वाले बँदिआं दी चरन-धूड़
विच न्हातिआं सरीर पवित्र हो जांदे हन, (सँतां दी सँगति विच) पूरन प्रभू मिल पैंदा है ते मन ते
तन दोहां नूँ सँतोख प्रापत हुँदा है । अजेहे मनुख्खां दी सँगति विच उहनां दे परवार दे लोक
ते सारीआं कुलां तर जांदीआं हन ।१८।
 
(अँग ७०९)
१९ मार्च २०१८
sLok .
ɗĖÄ krņɳ ɗuķ hrņɳ Ůcrņɳ nam kïrŧnh .
ɗĖÄL purķ ßgvanh nank Lipŧ n maĖÄ .1.
ßahi bLɳɗŗï buʝi gË rķɳɗŗo pɹßu Äpi .
jini ŮpaË myɗnï nank so pɹßu japi .2.
pŮŗï .
                 
ja pɹß ßÆ ɗĖÄL n biÄpÿ maĖÄ .
koti Ȧġa gÆ nas hri Ėku điÄĖÄ .
nirmL ßÆ srïr jn đürï naĖÄ .
mn ŧn ßÆ sɳŧoķ pürn pɹßu paĖÄ .
ŧry kutɳb sɳgi Log kuL sbaĖÄ .18.
(Ȧɳg 709)

[viÄķiÄ]
sLok .
       
hy nank! jy mnuƻķ ɗiÄL srb-viÄpï ßgvan ɗy nam ɗï vdiÄË 
kry ŧaɲ pɹßü myhr krɗa hÿ,
Ūs ɗy ɗuƻķaɲ ɗa nas krɗa hÿ ŧy Ūh mnuƻķ maĖÄ 
ɗy moh vic nhïɲ fsɗa ,1,
hy nank! jis pɹßü ny sarï sɹiƨtï rcï hÿ Ūs ɗa simrn kr,
(simrn kïŧiÄɲ) Ūh pɹßü Äp jïv ɗa raķa bņɗa hÿ ŧy Ūs 
ɗy Ȧɳɗr ɗï bLɗï (ŧɹisna ɗï)
Ȧƻg buƻʝ jaɲɗï hÿ ,2,
pŮŗï .
                 
jɗoɲ (jïv Ūƻŧy) pɹßü jï myhrban hoņ ŧaɲ maĖÄ zor nhïɲ pa skɗï ,
Ėk pɹßü nüɳ simriÄɲ kroŗaɲ hï pap nas ho jaɲɗy hn, 
simrn krn vaLy bɳɗiÄɲ ɗï crn-đüŗ
vic nɥaŧiÄɲ srïr pviŧɹ ho jaɲɗy hn, 
(sɳŧaɲ ɗï sɳgŧi vic) pürn pɹßü miL pÿɲɗa hÿ ŧy mn ŧy
ŧn ɗohaɲ nüɳ sɳŧoķ pɹapŧ huɳɗa hÿ , 
Ȧjyhy mnuƻķaɲ ɗï sɳgŧi vic Ūhnaɲ ɗy prvar ɗy Lok
ŧy sarïÄɲ kuLaɲ ŧr jaɲɗïÄɲ hn ,18,
(Ȧɳg 709)
19 marɔ 2018
Shalok:
          
The Lord grants His Grace, and dispels the pains of those
who sing the Kirtan of the Praises of His Name.
When the Lord God shows His Kindness,
O Nanak, one is no longer engrossed in Maya. || 1 ||
The burning fire has been put out; God Himself has saved me.
Meditate on that God, O Nanak, who created the universe. || 2 ||
PAUREE:
                 
When God becomes merciful, Maya does not cling.
Millions of sins are eliminated, by meditating on the Naam,
the Name of the One Lord.
The body is made immaculate and pure,
bathing in the dust of the feet of the Lord's humble servants.
The mind and body become contented, finding the Perfect Lord God.
One is saved, along with his family, and all his ancestors. || 18 ||
(Part 709)
19 March 2018

ਨੋਟ : ਇਹ ਵੈਬ ਸਾਈਟ ਇਕ ਅਜ਼ਾਦ ਸਾਈਟ ਹੈ ਅਤੇ ਇ੍ਹਧਾ ਗੁਰਦੁਆਰਾ ਬੰਗਲਾ ਸਾਹਿਬ ਜਾਂ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋੲੀ ਰਿਸ਼੍ਤਾ ਨਹੀਂ ਹੈ ॥
© ੨੦੦੦-2013 ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥ .